ਅਕਬਰਪੁਰ ਖੁਡਾਲ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਕਬਰਪੁਰ ਖੁਡਾਲ (ਪਿੰਡ): ਮਾਨਸਾ ਜ਼ਿਲ੍ਹੇ ਦਾ ਇਕ ਪਿੰਡ ਜਿਸ ਦਾ ਮਹਾਨਕੋਸ਼ ਅਨੁਸਾਰ ਇਕ ਨਾਮਾਂਤਰ ‘ਖੁਡਾਲ ਅਕਬਰਵਾਲੀ ’ (ਵੇਖੋ) ਵੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 905, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਅਕਬਰਪੁਰ ਖੁਡਾਲ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਕਬਰਪੁਰ ਖੁਡਾਲ : ਪਿੰਡ ਪੰਜਾਬ ਦੇ ਜ਼ਿਲਾ ਮਾਨਸਾ ਵਿਚ ਬਰੇਟਾ ਦੇ ਉੱਤਰਪੂਰਬ 6 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਗੁਰੂ ਗੋਬਿੰਦ ਸਿੰਘ ਜੀ ਨਵੰਬਰ 1706 ਵਿਚ ਇਕ ਸਿੱਖ ਨੂੰ ਬੰਦੀਖਾਨੇ ਵਿਚੋਂ ਛੁਡਾਉਣ ਲਈ ਇਸ ਪਿੰਡ ਵਿਚ ਆਏ ਸਨ। ਤਵਾਰੀਖ਼ ਗੁਰੂ ਖ਼ਾਲਸਾ ਦੇ ਕਰਤਾ ਗਿਆਨੀ ਗਿਆਨ ਸਿੰਘ ਅਨੁਸਾਰ ਇਸ ਪਿੰਡ ਅਕਬਰਪੁਰ ਖੁਡਾਲ ਦੇ ਇਕ ਸੁਨਿਆਰੇ ਗੁਲਾਬ ਸਿੰਘ ਨੂੰ ਪਿੰਡ ਦੇ ਮੁਖੀ ਨੇ ਆਪਣੇ ਘਰ ਦੇ ਤਹਿਖ਼ਾਨੇ ਵਿਚ ਝੂਠੇ ਇਲਜ਼ਾਮ ਹੇਠ ਕੈਦ ਕਰ ਰੱਖਿਆ ਸੀ। ਜਦੋਂ ਗੁਰੂ ਜੀ ਦੱਖਣ ਵੱਲ ਜਾ ਰਹੇ ਸਨ ਤਾਂ ਇਥੋਂ 80 ਕਿਲੋਮੀਟਰ ਦੂਰ ਸਿਰਸਾ ਵਿਖੇ ਉਹਨਾਂ ਨੂੰ ਇਸ ਦੁਖੀ ਸਿੱਖ ਦੀ ਖ਼ਬਰ ਮਿਲੀ। ਗੁਰੂ ਗੋਬਿੰਦ ਸਿੰਘ ਜੀ ਇਸ ਸਿੱਖ ਦੀ ਸਾਰ ਲੈਣ ਲਈ ਇਕਦਮ ਮੁੜ ਪਏ ਅਤੇ ਪੰਜ ਸਿੱਖਾਂ ਨੂੰ ਨਾਲ ਲੈ ਕੇ ਵਾਪਸ ਆ ਕੇ ਖੁਡਾਲ ਪਹੁੰਚ ਕੇ ਗੁਲਾਬ ਸਿੰਘ ਨੂੰ ਕੈਦ ਤੋਂ ਛੁਡਾਇਆ ਅਤੇ ਪਿੰਡ ਦੇ ਮੁਖੀ ਨਬੀ ਬਖਸ਼ ਨੂੰ ਸੱਚਾਈ ਅਤੇ ਨਿਆਂ ਦੇ ਰਸਤੇ ਉਤੇ ਚੱਲਣ ਲਈ ਆਦੇਸ਼ ਕੀਤਾ। ਇਸ ਪਿੱਛੋਂ ਗੁਰੂ ਜੀ ਮੁੜ ਸਿਰਸਾ ਪੁਜ ਗਏ। ਕੁਝ ਦੇਰ ਪਿੱਛੋਂ ਇਸ ਪਿੰਡ ਦੇ ਬਾਹਰਵਾਰ ਗੁਰੂ ਜੀ ਦੇ ਆਉਣ ਦੀ ਯਾਦ ਵਿਚ ਇਕ ਗੁਰਦੁਆਰਾ ਬਣਾਇਆ ਗਿਆ ਸੀ। ਮਹਾਰਾਜਾ ਪਟਿਆਲਾ ਨੇ ਇਸ ਦੇ ਨਾਂ 50 ਏਕੜ ਜਮੀਨ ਲਗਵਾ ਦਿੱਤੀ। 1947 ਤੋਂ ਪਿੱਛੋਂ ਪਿੰਡ ਦੇ ਮੁਖੀ ਦਾ ਘਰ ਪ੍ਰਾਪਤ ਕਰ ਲਿਆ ਗਿਆ ਅਤੇ ਇਸ ਇਲਾਕੇ ਦੇ ਇਕ ਜ਼ਿਮੀਂਦਾਰ ਹਰਚੰਦ ਸਿੰਘ ਜੇਜੀ ਨੇ ਫ਼ਰਵਰੀ 1951 ਵਿਚ ਇਸ ਜਗ੍ਹਾ ਉਤੇ ਇਕ ਅਸਥਾਨ , ਗੁਰਦੁਆਰਾ ਭੋਰਾ ਸਾਹਿਬ ਪਾਤਸ਼ਾਹੀ 10 ਬਣਾ ਦਿੱਤਾ। ਇਸਨੇ ਵੀ ਇਸ ਗੁਰਦੁਆਰੇ ਦੇ ਨਾਂ ਕੁਝ ਜ਼ਮੀਨ ਲਗਵਾ ਦਿੱਤੀ। 1977 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪੇ ਗਏ ਇਸ ਗੁਰਦੁਆਰੇ ਦੀ ਪਹਿਲੀ ਮੰਜ਼ਲ ਤੇ ਇਕ ਹਾਲ ਵਿਚ ਗੁੰਬਦ ਵਾਲਾ ਪ੍ਰਕਾਸ਼ ਅਸਥਾਨ ਬਣਿਆ ਹੋਇਆ ਹੈ। ਭੋਰਾ ਉਹ ਜਗ੍ਹਾ ਹੈ ਜਿਥੇ ਗੁਲਾਬ ਸਿੰਘ ਨੂੰ ਕੈਦ ਕਰਕੇ ਰੱਖਿਆ ਮੰਨਿਆ ਜਾਂਦਾ ਹੈ। ਇਹ ਜ਼ਮੀਨ ਦੇ ਅੰਦਰ ਇਕ ਛੋਟਾ ਜਿਹਾ ਵਰਗਾਕਾਰ ਤਹਿਖਾਨਾ ਹੀ ਹੈ।


ਲੇਖਕ : ਮ.ਗ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 905, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.